ਸਬਰ ਤੋਂ ਲੋਭ ਤੱਕ

ਪਰਮਾਤਮਾ ਦੀ ਸਭ ਤੋਂ ਉੱਤਮ ਰਚਨਾ ਮਨੁੱਖ ਨੂੰ ਗਿਣਿਆ ਜਾਂਦਾ ਹੈ ......

ਘੁੱਲਿਆ ਸੀ ਭਗਤੀ ਲਈ, ਪਰ ਹੁਣ ਬਣ ਗੁਲਾਮ ਰਹਿ ਗਿਆ ਲਗਦਾ ਹੈ,

ਧਾਰਨਾ ਸੀ ਸਬਰ ਸੰਤੋਖ, ਪਰ ਹੁਣ ਬਣ ਬੇਚੈਨੀ ਦਾ ਪੁਤਲਾ ਰਹਿ ਗਿਆ ਲੱਗਦਾ ਹੈ,

ਸਚਿਆਰ ਬਣਨਾ ਲਕਸ਼ ਸੀ ਉਹਦਾ, ਪਰ ਫਸ ਕੁਚੱਜੀਆਂ ਕਰਤੂਤਾਂ ਵਿੱਚ ਰਹਿ ਗਿਆ ਲਗਦਾ ਹੈ,

ਬਖਸ਼ਨਾ ਸੀ ਨਿੱਘ ਪਿਆਰ ਇੱਕ ਦੂਜੇ ਨੂੰ, ਪਰ ਬਣ ਆਪਮੀ ਬਖੀਲੀ ਦਾ ਸ਼ਿਕਾਰ ਹੋ ਕੇ ਰਹਿ ਗਿਆ ਲੱਗਦਾ ਹੈ,

ਦੀਵੇ ਜਗਾਉਣੇ ਸੀ ਹੱਕ-ਸੱਚ ਦੇ ਸਭ ਪਾਸੇ, ਪਰ ਵਿੱਚ ਪਾਪ ਦੇ ਅਧਕਾਰ ਖੋਹ ਗਿਆ ਲਗਦਾ ਹੈ,

ਪ੍ਰਭੂ ਮਿਲਨ ਦੀ ਜਿਸ ਤੜਪ ਸੀ ਅੰਦਰ, ਹੁਣ ਭੈੜੀਆਂ ਜੂਨਾਂ ਦੇ ਰਸਤੇ 'ਤੇ ਖਲੋ ਗਿਆ ਲੱਗਦਾ ਹੈ,

ਜਿਸ ਘੜ੍ਹਨੀ ਸੀ ਘਾੜਤ ਸੱਚ ਦੀ ,ਹੁਣ ਪੜ੍ਹਦਾ ਪਾਠ ਬਦੀਆਂ ਦਾ ਲਗਦਾ ਹੈ,

ਜਿਸ ਪਾਉਣੀ ਜੀ ਜਿੱਤ ਸਮੱਸਤ ਵਿਕਾਰਾਂ 'ਤੇ, ਹੁਣ ਉਹਨਾਂ ਦੀ ਗਿਰਫਤ ਵਿੱਚ ਬੈਠਿਆ ਹੋਇਆ ਲਗਦਾ ਹੈ.......

Gursimrat Kaur

POETICS

Collection of poems in English and Punjabi