ਆਖੋ! ਧੰਨ ਨਾਨਕ ਜੀ

ਧੰਨ ਉਹ ਤੇਰੀ ਸਿੱਖੀ ਨਾਨਕ ਜੀ,
ਧੰਨ ਉਹ ਤੇਰਾ ਫ਼ਲਸਫਾ ਨਾਨਕ ਜੀ,
ਧੰਨ ਉਹ ਤੇਰੀ ਉਸਤਤ ਨਾਨਕ ਜੀ,
ਧੰਨ ਉਹ ਥਾਂ ਜਿਥੇ ਤੁਸਾਂ ਪੈਰ ਪਾਏ ਨਾਨਕ ਜੀ,
ਧੰਨ ਉਹ ਦੇਸ ਜਹਾਂ ਤੂੰ ਵੱਸਿਆ ਨਾਨਕ ਜੀ,
ਧੰਨ ਉਹ ਜਹਾਨ ਜਿਸਨੂੰ ਤੁਸਾਂ ਤੱਕਿਆ ਨਾਨਕ ਜੀ,
ਧੰਨ ਉਹ ਸਮਾਂ ਜਦੋਂ ਤੁਸਾਂ ਮੁਸਕੁਰਾਏ ਨਾਨਕ ਜੀ,
ਧੰਨ ਉਹ ਵਸਤੂ ਜਿਸਨੂੰ ਤੁਸਾਂ ਛੁਇਆ ਨਾਨਕ ਜੀ,
ਧੰਨ ਉਹ ਵੇਲਾ ਜਦੋਂ ਤੁਸਾਂ ਕਲ ਤਾਰਨ ਆਏ ਨਾਨਕ ਜੀ,
ਧੰਨ ਉਹ ਬਾਣੀ ਜਿਸਨੂੰ ਮੁਖੋਂ ਉਚਾਰਿਆ ਨਾਨਕ ਜੀ,
ਧੰਨ ਉਹ ਹੌਂਕਾ ਜੋ ਤੁਸਾਂ ਲਾਇਆ ਨਾਨਕ ਜੀ,
ਧੰਨ ਉਹ ਸਬਰ ਜਿਸਦੀ ਤੁਸਾਂ ਪੈਰਵੀਂ ਨਾਨਕ त्ती,
ਧੰਨ ਉਹ ਬਸ਼ਰ ਜੋ ਤੁਹਾਡੇ ਪੂਰਨਿਆਂ ਤੇ ਚੱਲਿਆ ਨਾਨਕ ਜੀ।
ਧੰਨ ਨਾਨਕ ਜੀ! ਧੰਨ ਨਾਨਕ ਜੀ!

Gursimrat Kaur

POETICS

Collection of poems in English and Punjabi