ਤਾਣ- ਇੱਕ ਪ੍ਰਬਲ ਸ਼ਕਤੀ



ਇਸ ਸੰਸਾਰਿਕ ਦੁਨੀਆ ਵਿੱਚ ਆਦਿ ਕਾਲ ਤੋਂ ਹਰ ਮਨੁੱਖ ਤਾਣ ਦੀ ਪ੍ਰਾਪਤੀ ਲਈ ਅਨੇਕਾਂ ਕਿਸਮ ਦੇ ਜਤਨ ਕਰਦਾ ਆ ਰਿਹਾ ਹੈ। ਤਾਣ ਇੱਕ ਐਸੀ ਸ਼ਕਤੀ ਹੈ, ਜਿਸ ਮਨੁੱਖ ਕੋਲ ਹੋਵੇ, ਉਸਦਾ ਮਾਣ ਵੱਧਦਾ ਹੈ ਚੂਂਕਿ ਮਾਣ ਜਿਹੜਾ ਹੈ ਇਹ ਤਾਣ ਦੇ ਇਰਦ- ਗਿਰਦ ਘੁੰਮਦਾ ਹੈ। ਜਿੱਥੇ ਤਾਣ ਹੁੰਦਾ ਹੈ ਓਥੇ ਮਾਣ ਦਾ ਹੋਣਾ ਸੁਭਾਵਿਕ ਹੈ। ਜੇਕਰ ਅਸੀਂ ਗੱਲ ਕਰੀਏ ਤਾਣ ਪ੍ਰਾਪਤੀ ਦੀ, ਪੁਰਾਤਨ ਰਿਸ਼ੀਆਂ ਅਤੇ ਮਹਾਂਪੁਰਸ਼ਾਂ ਦੀ ਤਾਂ ਉਹਨਾਂ ਨੇ ਪਰਮਾਤਮਾ ਦੇ ਤਾਣ ਨੂੰ ਹੀ ਸਰਵ ਸ੍ਰੇਸ਼ਠ ਮੰਨਿਆ ਹੈ ਭਾਵ ਪਰਮਾਤਮਾ ਦੀਆਂ ਸ਼ਕਤੀਆਂ ਦੇ ਹੋਰ ਕੋਈ ਸ਼ਕਤੀ ਨਹੀਂ ਹੈ। ਸਰਲਤਾ ਸਹਿਤ, ਪਰਮਾਤਮਾ ਹੀ ਸਭ ਤੋਂ ਵੱਡੀ ਸ਼ਕਤੀ ਹੈ। ਇਸ ਤੋਂ ਉੱਤੇ ਹੋਰ ਕੁਝ ਵੀ ਨਹੀਂ। ਇੱਕ ਨਿਤਾਣੇ ਬਸ਼ਰ ਦਾ ਕੋਈ ਮਾਣ ਨਹੀਂ। ਇੱਕ ਨਿਤਾਣਾ ਮੁਲਕ ਨਿਮਾਣਾ ਹੁੰਦਾ ਹੈ, ਨਿਤਾਣੀ ਕੌਮ ਨਿਮਾਣੀ ਹੁੰਦੀ ਹੈ। ਨਿਤਾਣਾ ਹਮੇਸ਼ਾ ਨਿਮਾਣਾ ਹੁੰਦਾ ਹੈ । ਨਿਤਾਣਾ ਅਤੇ ਨਿਮਾਣਾ ਮਨੁੱਖ ਸੰਸਾਰ ਦਾ ਭਲਾ ਕਰਨ ਦੇ ਯੋਗ ਨਹੀਂ। ਉਸਦੇ ਅੰਦਰ ਦੀ ਸ਼ਮਤਾ ਦਾ ਅੰਤ ਹੋ ਚੁੱਕਾ ਹੁੰਦਾ ਹੈ। ਤਾਣ ਦੇ ਵੀ ਪ੍ਰਕਾਰ ਇੰਜ ਗਿਣੇ ਜਾਂਦੇ ਹਨ। ਪਹਿਲਾ, ਤਨ ਦਾ ਤਾਣ ਭਾਵ ਸ਼ਕਤੀਸ਼ਾਲੀ ਇਨਸਾਨ, ਜਿਸਦੇ ਵਿੱਚ ਬਲ ਹੈ ਉਸਦਾ ਮਾਣ ਹੈ ਇੱਕ ਧਨ ਦਾ ਤਾਣ, ਬਹੁਤ ਧਨਵਾਨ ਮਨੁੱਖ ਹੈ, ਉਸਦਾ ਸਮਾਜ ਵਿੱਚ ਮਾਣ ਹੋਵੇਗਾ। ਅਖੀਰ, ਅਧਿਆਤਮਿਕ ਤਾਣ ਭਾਵ ਅਧਿਆਤਮਿਕ ਸ਼ਕਤੀ, ਜਿਸ ਮਨੁੱਖ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੁੰਦੀ ਹੈ, ਉਸਦੇ ਅੰਦਰ ਇਹ ਸ਼ਕਤੀ ਪੈਦਾ ਹੁੰਦੀ ਹੈ ਅਤੇ ਉਹ ਮਨੁੱਖ ਪਰਮਾਤਮਾ ਦੇ ਨੇੜੇ ਹੁੰਦਾ ਜਾਂਦਾ ਹੈ

Gursimrat Kaur

POETICS

Collection of poems in English and Punjabi